ਹੱਕੀ ਮੰਗਾਂ ਅਤੇ ਨਿੱਜੀਕਰਨ ਦੇ ਵਿਰੋਧ ‘ਚ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 22 ਤੋਂ 24 ਜੂਨ ਤੱਕ ਮੁਕੰਮਲ ਹੜਤਾਲ;

22,23,24 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ
Facebook
X
WhatsApp

ਹੱਕੀ ਮੰਗਾਂ ਅਤੇ ਨਿੱਜੀਕਰਨ ਦੇ ਵਿਰੋਧ ‘ਚ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 22 ਤੋਂ 24 ਜੂਨ ਤੱਕ ਮੁਕੰਮਲ ਹੜਤਾਲ;

 

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ*
ਆਗੂਆਂ ਦਾ ਦੋਸ਼:* ਸਰਕਾਰ ਨੇ ਹੱਕ ਮੰਗਦੇ ਮੁਲਾਜ਼ਮਾਂ ‘ਤੇ ਧੱਕੇ ਨਾਲ 307 ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਪਿਛਲੇ 6 ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਰੱਖਿਆ; ਲੋਕਤੰਤਰ ਦਾ ਕੀਤਾ ਜਾ ਰਿਹਾ ਘਾਣ।

* *ਨਿੱਜੀਕਰਨ ‘ਤੇ ਤਿੱਖਾ ਹਮਲਾ:* ਸਰਕਾਰੀ ਬੱਸਾਂ ਡਿਪੂਆਂ ਵਿੱਚ ਖੜ੍ਹਾ ਕੇ ‘ਕਿਲੋਮੀਟਰ ਸਕੀਮ’ ਤਹਿਤ ਪ੍ਰਾਈਵੇਟ ਬੱਸਾਂ ਚਲਾ ਕੇ ਵਿਭਾਗ ਨੂੰ ਲਗਾਇਆ ਜਾ ਰਿਹਾ ਚੂਨਾ, ਆਪਣੇ ਚਹੇਤਿਆਂ ਨੂੰ ਦਿੱਤਾ ਜਾ ਰਿਹਾ ਲਾਭ।

* *ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ:* ਮੁੱਖ ਮੰਤਰੀ ਦੇ ਐਲਾਨਾਂ ਦੇ ਬਾਵਜੂਦ ਅਦਾਲਤੀ ਹੁਕਮਾਂ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਬਰਾਬਰ ਤਨਖਾਹ ਦੇਣ ਦੇ ਫ਼ੈਸਲੇ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕੀਤੇ ਗਏ।

* *ਲਾਠੀਚਾਰਜ ਦੀ ਨਿਖੇਧੀ:* ਬਿਜਲੀ ਵਿਭਾਗ ਦੇ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਦੀ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ; ਪੰਜਾਬ ਦੀ ਨੌਜਵਾਨੀ ਦੇ ਸ਼ੋਸ਼ਣ ਦਾ ਲਾਇਆ ਦੋਸ਼।

* *ਸੰਘਰਸ਼ ਦੀ ਰੂਪ-ਰੇਖਾ:* ਜੇਕਰ ਮੰਗਾਂ ਦਾ ਪੁਖ਼ਤਾ ਹੱਲ ਨਾ ਹੋਇਆ ਅਤੇ ਜੇਲ੍ਹ ‘ਚ ਬੰਦ ਸਾਥੀ ਰਿਹਾਅ ਨਾ ਕੀਤੇ ਗਏ, ਤਾਂ *10 ਜੂਨ ਨੂੰ ਸਮੂਹ ਡਿਪੂਆਂ ਦੇ ਗੇਟਾਂ ‘ਤੇ ਰੈਲੀਆਂ* ਕਰਕੇ ਸਰਕਾਰ ਦਾ ਭੰਡੀ ਪ੍ਰਚਾਰ ਸ਼ੁਰੂ ਹੋਵੇਗਾ ਅਤੇ *22, 23, 24 ਜੂਨ ਨੂੰ ਤਿੰਨ ਰੋਜ਼ਾ ਹੜਤਾਲ* ਕੀਤੀ ਜਾਵੇਗੀ।

kalyantvpunjab

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket