ਬਠਿੰਡਾ ਨਿਗਮ ਚੋਣਾਂ ਲਈ ਸਪੱਸ਼ਟ ਸੁਨੇਹਾ: ਪਾਰਟੀ ਨਾਲ ਵਫ਼ਾਦਾਰੀ ਪਹਿਲੀ ਸ਼ਰਤ*

ਨਿੱਜੀ ਹਿੱਤਾਂ ਲਈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ: ਰਾਜਨ ਗਰਗ*
Facebook
X
WhatsApp

*ਨਿੱਜੀ ਹਿੱਤਾਂ ਲਈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ: ਰਾਜਨ ਗਰਗ*

ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ
ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ

ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬੇਨਤੀ ਹੈ ਕਿ, ਨਗਰ ਨਿਗਮ ਚੋਣਾਂ ਵਿੱਚ ਕੇਵਲ ਉਹੀ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰੇ, ਜੋ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨਾਲ ਪੂਰੇ ਜਿਗਰੇ ਅਤੇ ਦ੍ਰਿੜਤਾ ਨਾਲ ਖੜ੍ਹ ਸਕੇ।

ਜਿਹੜੇ ਲੋਕ ਆਪਣੇ ਨਿੱਜੀ ਸਬੰਧਾਂ ਕਾਰਨ ਮਜਬੂਰ ਹਨ ਅਤੇ ਆਮ ਲੋਕਾਂ ਦੇ ਮੋਢਿਆਂ ‘ਤੇ ਰੱਖ ਕੇ ਕੇਵਲ ਕੰਮਾਂ ਦੀਆਂ ਗੱਲਾਂ ਕਰਦੇ ਹਨ, ਕਿਰਪਾ ਕਰਕੇ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਨ ਦੀ ਇੱਛਾ ਨਾ ਰੱਖਣ। ਪਿਛਲੇ ਸਮੇਂ ਦੌਰਾਨ ਅਜਿਹੇ ਲੋਕਾਂ ਕਰਕੇ ਕਾਂਗਰਸ ਪਾਰਟੀ ਅਤੇ ਮੈਨੂੰ ਨਿੱਜੀ ਤੌਰ ‘ਤੇ ਕਾਫੀ ਨਾਮੋਸ਼ੀ ਝੱਲਣੀ ਪਈ ਹੈ।
ਜੇਕਰ ਕੋਈ ਉਮੀਦਵਾਰ ਬਣ ਕੇ ਮੌਜੂਦਾ “ਆਮ ਆਦਮੀ ਪਾਰਟੀ” ਅਤੇ “ਨਗਰ ਨਿਗਮ ਦੀ ਮੌਜੂਦਾ ਲੀਡਰਸ਼ਿਪ” ਵਿਰੁੱਧ ਸਟੇਜਾਂ ਤੋਂ ਬੋਲਣ ਦੀ ਹਿੰਮਤ ਨਹੀਂ ਰੱਖਦਾ, ਤਾਂ ਉਹ ਬਿਹਤਰ ਹੈ ਕਿ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਬਣ ਜਾਵੇ।

ਮੈਂ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ — ਸਾਡੇ ਮਿਹਨਤੀ ਵਰਕਰ ਸਾਹਿਬਾਨ — ਨੂੰ ਵੀ ਬੇਨਤੀ ਕਰਦਾ ਹਾਂ ਕਿ ਸਾਡੇ ਚੋਣ ਨਿਸ਼ਾਨ ‘ਤੇ ਅਤੇ ਸਾਡੀਆਂ ਵੋਟਾਂ ਨਾਲ ਜਿੱਤ ਕੇ, ਜੋ ਲੋਕ ਨਿੱਜੀ ਹਿੱਤਾਂ ਲਈ ਧੋਖਾ ਦਿੰਦੇ ਹਨ, ਉਹ ਅਸਲ ਵਿੱਚ ਸਾਡੇ ਵਰਕਰਾਂ ਦਾ ਹੱਕ ਮਾਰਦੇ ਹਨ।
ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਇਹ ਗੱਲ ਯਾਦ ਰੱਖੀ ਜਾਵੇ: ਜੇਕਰ ਕਿਸੇ ਨੇ ਵੀ ਪਾਰਟੀ ਦੀ ਟਿਕਟ ਲੈ ਕੇ ਨਿੱਜੀ ਮੁਫ਼ਾਦਾਂ ਲਈ ਧੋਖਾ ਕੀਤਾ, ਤਾਂ ਕਾਂਗਰਸ ਪਾਰਟੀ ਅਤੇ ਇਸ ਦੇ ਵਰਕਰ ਉਸ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਣਗੇ।

ਮੇਰੀ ਗੱਲ ਕੌੜੀ ਜ਼ਰੂਰ ਹੋ ਸਕਦੀ ਹੈ ਅਤੇ ਕਈਆਂ ਨੂੰ ਇਹ ਚੁਭੇਗੀ ਵੀ, ਪਰ ਇਹ ਪਾਰਟੀ ਦੀ ਮਜ਼ਬੂਤੀ ਲਈ ਇੱਕ ਸਪੱਸ਼ਟ ਅਤੇ ਜ਼ਰੂਰੀ ਸੁਨੇਹਾ ਹੈ।
*ਵੱਲੋਂ:*

*ਰਾਜਨ ਗਰਗ (ਐਡਵੋਕੇਟ)*
ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬਠਿੰਡਾ, ਕਾਂਗਰਸ ਪਾਰਟੀ।

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket