ਪਿੰਡ ਮੱਲੀਆਂ ਵਾਲਾ ਵਿਖੇ ਸੱਭਿਆਚਾਰਕ ਮੇਲੇ ਦਾ ਅਯੋਜਨ ਕੀਤਾ ਗਿਆ.

Facebook
X
WhatsApp

*ਬਾਬਾ ਖੇਤਰਪਾਲ ਜੀ ਦੀ ਯਾਦ ਨੂੰ ਸਮਰਪਿਤ ਮੇਲੇ ਵਿੱਚ ਚਮਕ ਚਮਕੀਲਾ, ਬੀਬਾ ਸੁਖਜੀਤ ਕੌਰ ਅਤੇ ਬਿੱਲਾ ਹਮਦਰਦੀ ਨੇ ਗੀਤਾਂ ਨਾਲ ਲੁੱਟੀ ਵਾਹ-ਵਾਹੀ*

 

*ਪਿੰਡ ਮੱਲੀਆਂ ਵਾਲਾ ਵਿਖੇ ਸੱਭਿਆਚਾਰਕ ਮੇਲੇ ਦਾ ਅਯੋਜਨ ਕੀਤਾ ਗਿਆ*. ਮੋਗਾ ( ਇਕਬਾਲ ਕਲਿਆਣ ) – ਇਥੋ ਨਜ਼ਦੀਕ ਪੈਂਦੇ ਪਿੰਡ ਮੱਲੀਆਂ ਵਾਲਾ ਵਿਖੇ ਏਕਤਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਜੀ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਦਾਣਾ ਮੰਡੀ ਚ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੇਲੇ ਦੌਰਾਨ ਵੱਖ ਵੱਖ ਗਾਇਕ ਕਲਾਕਾਰਾਂ ਦੀ ਹਾਜ਼ਰੀ ਉਪਰੰਤ ਪਿੰਡ ਮੱਲੀਆਂ ਵਾਲਾ ਦੇ ਜੰਮਪਲ ਅਤੇ ਪੰਜਾਬ ਦੇ ਚਰਚਿਤ ਗਾਇਕ ਬਿੱਲਾ ਹਮਦਰਦੀ ਨੇ ਧਾਰਮਿਕ ਗੀਤ “ਧੰਨ ਧੰਨ ਬਾਬਾ ਜੰਡ ਵਾਲਾ” ਪੀਰ ਅਤੇ “ਕਿਵੇਂ ਭੁੱਲ ਜਾਵਾਂ ਮਾਂ ਦੀਆਂ ਲੋਰੀਆਂ ਤੋਂ ਇਲਾਵਾ ਆਪਣੇ ਚਰਚਿਤ ਗੀਤਾਂ ਨਾਲ ਮੇਲਾ ਲੁੱਟਿਆ |ਫਿਰ ਪੰਜਾਬ ਦੀ ਸਿਰਮੌਰ ਦੋਗਾਣਾ ਜੋੜੀ ਚਮਕ ਚਮਕੀਲਾ ਅਤੇ ਬੀਬਾ ਸੁਖਜੀਤ ਕੌਰ ਨੇ ਆਪਣੇ ਮਕਬੂਲ ਗੀਤਾਂ ਨਾਲ ਮੇਲੇ ਨੂੰ ਸਿਖਰ ਤੇ ਪਹੁੰਚਾਇਆ | ਇਸ ਮੇਲੇ ਦੌਰਾਨ ਪੰਜਾਬ ਦੇ ਉੱਘੇ ਮੰਚ ਸੰਚਾਲਕ ਗਿੱਲ ਕਮਲ ਨੇ ਪੂਰਾ ਸਮਾਂ ਆਪਣੀ ਆਪਣੀ ਨਿਵੇਕਲੀ ਸ਼ਾਇਰੋ ਸ਼ਾਇਰੀ ਸਰੋਤਿਆਂ ਨੂੰ ਕੀਲੀ ਰੱਖਿਆ | ਇਸ ਮੌਕੇ ਦੋਗਾਣਾ ਜੋੜੀ ਹਰਦੀਪ ਸੰਧੂ ਬੀਬਾ ਲਖਵਿੰਦਰ ਮਾਨ, ਸੋਨੂ ਦਿਲਦਾਰ, ਮੁਸ਼ਤਾਖ ਹੀਰਾ, ਸੀਰਾ ਰਣੀਆਂ, ਗੁਰਜੰਟ ਹੀਰਾ ਮੱਦੋਕੇ ਆਦਿ ਗਾਇਕ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਹਾਜਰੀ ਲਗਵਾਈ | ਇਸ ਮੌਕੇ ਪ੍ਰਸਿੱਧ ਕਬੱਡੀ ਖਿਡਾਰੀ ਹੈਪੀ ਮੱਲੀ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਤਾਪ ਸਿੰਘ, ਜੱਸਾ ਮਨੀਲਾ, ਬਾਬਾ ਮਾਣਕ, ਗੁਰਜੰਟ ਮਡੀਲਾ, ਜਗਰੂਪ ਸਿੰਘ, ਛਿੰਦਾ ਮੈਬਰ, ਨਛੱਤਰ ਸਿੰਘ, ਸੱਤੂ ਆਗੂ ਆਮ ਆਦਮੀ ਪਾਰਟੀ, ਜੱਗਾ ਸਰਪੰਚ, ਗੀਤਕਾਰ ਸ਼ਿਮਲਾ ਮੱਲੀ, ਸੁੱਖਾ ਸਰਪੰਚ, ਨਿਰਮਲ ਨਿੰਮਾ, ਰਾਜੂ ਨੰਬਰਦਾਰ ਆਦਿ ਹਾਜ਼ਰ ਸਨ | *ਫੋਟੋ ਕੈਪਸ਼ਨ – ਪਿੰਡ ਮੱਲੀਆਂ ਵਾਲਾ ਵਿਖੇ ਕਰਵਾਏ ਗਏ ਸੱਭਿਆਚਾਰਕ ਮੇਲੇ ਦੀਆਂ ਝਲਕੀਆਂ -ਕਲਿਆਣ*

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket