ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।

ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।
Facebook
X
WhatsApp

ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।

ਝੋਨੇ ਦੇ ਸੀਜ਼ਨ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਕਰੀਬ 14.74 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਨੇ ਕਿਸਾਨਾਂ ਅਤੇ ਕੰਬਾਈਨ ਹਾਰਵੈਸਟਰ ਆਪਰੇਟਰਾਂ ਲਈ ਕਈ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ।

ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧਿਮਾਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਚੰਗੀ ਤਰ੍ਹਾਂ ਸੁਕਾਇਆ ਹੋਇਆ ਝੋਨਾ ਹੀ ਦਾਣਾ ਮੰਡੀਆਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ।

ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।
ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।

ਪ੍ਰਸ਼ਾਸਨ ਮੁਤਾਬਕ ਜੇਕਰ ਝੋਨਾ ਸਹੀ ਤਰ੍ਹਾਂ ਸੁਕਾ ਕੇ ਮੰਡੀਆਂ ਵਿੱਚ ਲਿਆਂਦਾ ਜਾਂਦਾ ਹੈ ਤਾਂ ਫ਼ਸਲ ਦੀ ਸਮੇਂ ਸਿਰ ਖਰੀਦ ਯਕੀਨੀ ਬਣੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਲੰਮਾ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ।

ਇਸ ਦੇ ਨਾਲ ਹੀ ਕੰਬਾਈਨ ਹਾਰਵੈਸਟਰ ਆਪਰੇਟਰਾਂ ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਝੋਨੇ ਦੀ ਵਾਢੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾ ਸਕੇਗੀ। ਸ਼ਾਮ 6 ਵਜੇ ਤੋਂ ਬਾਅਦ ਝੋਨੇ ਦੀ ਵਾਢੀ ’ਤੇ ਸਖ਼ਤ ਮਨਾਹੀ ਹੈ, ਕਿਉਂਕਿ ਇਸ ਸਮੇਂ ਦੌਰਾਨ ਵਾਢੀ ਕਰਨ ਨਾਲ ਦਾਣਿਆਂ ਵਿੱਚ ਨਮੀ ਦੀ ਮਾਤਰਾ ਵੱਧ ਸਕਦੀ ਹੈ।

ਉੱਥੇ ਹੀ ਦੂਜੇ ਰਾਜਾਂ ਤੋਂ ਝੋਨਾ ਲਿਆ ਕੇ ਬਠਿੰਡਾ ਵਿੱਚ ਵੇਚਣ ’ਤੇ ਵੀ ਸਖ਼ਤੀ ਕੀਤੀ ਜਾ ਰਹੀ ਹੈ।

ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।
ਕੰਬਾਈਨ ਆਪਰੇਟਰਾਂ ਨੂੰ ਡੀ ਸੀ ਬਠਿੰਡਾ ਵੱਲੋਂ ਸਖ਼ਤ ਹਦਾਇਤਾਂ।

ਇਸ ਨੂੰ ਰੋਕਣ ਲਈ ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ 7 ਥਾਵਾਂ ’ਤੇ ਨਾਕੇ ਲਗਾਏ ਗਏ ਹਨ। ਇਨ੍ਹਾਂ ਨਾਕਿਆਂ ਰਾਹੀਂ ਝੋਨਾ ਜਾਂ ਪਰਾਲੀ ਲੈ ਕੇ ਆਉਣ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਦੂਜੇ ਰਾਜਾਂ ਤੋਂ ਝੋਨਾ ਜਾਂ ਪਰਾਲੀ ਜ਼ਿਲ੍ਹੇ ਵਿੱਚ ਦਾਖ਼ਲ ਨਾ ਹੋ ਸਕੇ।

ਕੁੱਲ ਮਿਲਾ ਕੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਅਤੇ ਫ਼ਸਲ ਦੀ ਖਰੀਦ ਸਮੇਂ ਸਿਰ ਹੋਵੇ, ਇਸ ਲਈ ਬਠਿੰਡਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket