ਐਸ ਡੀ ਐਚ ਤਲਵੰਡੀ ਸਾਬੋ ਵਿਖੇ ਜਲਦ ਸ਼ੁਰੂ ਹੋਣਗੇ ਅੱਖਾਂ ਦੇ ਅਪਰੇਸ਼ਨ : ਐਸ ਐਮ ਓ ਤਲਵੰਡੀ ਸਾਬੋ।
Facebook
X
WhatsApp

ਐਸ ਡੀ ਐਚ ਤਲਵੰਡੀ ਸਾਬੋ ਵਿਖੇ ਜਲਦ ਸ਼ੁਰੂ ਹੋਣਗੇ ਅੱਖਾਂ ਦੇ ਅਪਰੇਸ਼ਨ : ਐਸ ਐਮ ਓ ਤਲਵੰਡੀ ਸਾਬੋ।

ਐਸ ਡੀ ਐਚ ਤਲਵੰਡੀ ਸਾਬੋ ਵਿਖੇ ਜਲਦ ਸ਼ੁਰੂ ਹੋਣਗੇ ਅੱਖਾਂ ਦੇ ਅਪਰੇਸ਼ਨ : ਐਸ ਐਮ ਓ ਤਲਵੰਡੀ ਸਾਬੋ।
ਐਸ ਡੀ ਐਚ ਤਲਵੰਡੀ ਸਾਬੋ ਵਿਖੇ ਜਲਦ ਸ਼ੁਰੂ ਹੋਣਗੇ ਅੱਖਾਂ ਦੇ ਅਪਰੇਸ਼ਨ : ਐਸ ਐਮ ਓ ਤਲਵੰਡੀ ਸਾਬੋ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਦੂਰਅੰਦੇਸ਼ ਅਗਵਾਈ, ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਪੰਜਾਬ ਦੀ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਦੇ ਵਿਸ਼ੇਸ਼ ਉਪਰਾਲਿਆਂ, ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਕਾਂਤ ਗੁਪਤਾ ਦੇ ਅਣਥੱਕ ਯਤਨਾਂ ਸਦਕਾ ਸਬ-ਡਿਵੀਜ਼ਨਲ ਹਸਪਤਾਲ (ਐਸ.ਡੀ.ਐਚ.) ਤਲਵੰਡੀ ਸਾਬੋ ਜਲਦ ਹੀ ਅੱਖਾਂ ਦੀਆਂ ਸਰਜਰੀਆਂ ਦੀ ਸਹੂਲਤ ਸ਼ੁਰੂ ਕਰਕੇ ਆਪਣੀਆਂ ਸਿਹਤ ਸੇਵਾਵਾਂ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜਨ ਜਾ ਰਿਹਾ ਹੈ।

ਹਾਲ ਹੀ ਵਿੱਚ ਐਸ.ਡੀ.ਐਚ. ਤਲਵੰਡੀ ਸਾਬੋ ਵਿਖੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਨਿਰਣੈ ਸਿੰਘ ਵੱਲੋਂ ਸੇਵਾਵਾਂ ਸੰਭਾਲਣ ਉਪਰੰਤ ਅੱਖਾਂ ਦੀ ਓ.ਪੀ.ਡੀ. ਸ਼ੁਰੂ ਕਰ ਦਿੱਤੀ ਗਈ ਹੈ। ਇਸ ਓ.ਪੀ.ਡੀ. ਵਿੱਚ ਮੋਤੀਆਬਿੰਦ (Cataract), ਕਾਲਾ ਮੋਤੀਆ(Glaucoma) ਅਤੇ ਅੱਖਾਂ ਨਾਲ ਸੰਬੰਧਿਤ ਹੋਰ ਬਿਮਾਰੀਆਂ ਦਾ ਮਾਹਿਰ ਪੱਧਰ ’ਤੇ ਇਲਾਜ ਅਤੇ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ।

ਹਸਪਤਾਲ ਵਿੱਚ ਅੱਖਾਂ ਦੀਆਂ ਮਾਈਕ੍ਰੋਸਕੋਪਿਕ ਸਰਜਰੀਆਂ ਲਈ ਲੋੜੀਂਦਾ ਅਤਿ-ਆਧੁਨਿਕ ਆਪਰੇਟਿੰਗ ਮਾਈਕ੍ਰੋਸਕੋਪ ਪਹਿਲਾਂ ਹੀ ਸਥਾਪਤ ਕੀਤਾ ਜਾ ਚੁੱਕਾ ਹੈ। ਬਾਕੀ ਲੋੜੀਂਦੇ ਸਰਜੀਕਲ ਯੰਤਰ ਅਤੇ ਅਡਵਾਂਸ ਉਪਕਰਨ ਵੀ ਬਹੁਤ ਜਲਦ ਖਰੀਦੇ ਜਾਣਗੇ, ਜਿਸ ਤੋਂ ਬਾਅਦ ਮਾਈਕ੍ਰੋਸਕੋਪਿਕ ਅੱਖਾਂ ਦੀਆਂ ਸਰਜਰੀਆਂ ਨਿਯਮਤ ਤੌਰ ’ਤੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਇਸ ਨਵੀਂ ਸਹੂਲਤ ਦੇ ਸ਼ੁਰੂ ਹੋਣ ਨਾਲ ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਲਗਭਗ 70 ਪਿੰਡਾਂ ਦੇ ਲੋਕਾਂ ਨੂੰ ਅੱਖਾਂ ਦੀਆਂ ਉੱਚ ਪੱਧਰੀ ਸਰਜਰੀਆਂ ਲਈ ਦੂਰ-ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ। ਮਰੀਜ਼ਾਂ ਨੂੰ ਆਪਣੇ ਇਲਾਕੇ ਵਿੱਚ ਹੀ ਮਿਆਰੀ, ਆਧੁਨਿਕ ਅਤੇ ਮਾਹਿਰ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ, ਜਿਸ ਨਾਲ ਸਮੇਂ ਅਤੇ ਖ਼ਰਚ ਦੋਵਾਂ ਦੀ ਬਚਤ ਹੋਵੇਗੀ।

ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਵਿਸ਼ਵ-ਪੱਧਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਐਸ.ਡੀ.ਐਚ. ਤਲਵੰਡੀ ਸਾਬੋ ਵਿਖੇ ਅੱਖਾਂ ਦੀਆਂ ਸਰਜਰੀਆਂ ਦੀ ਸ਼ੁਰੂਆਤ ਇਸੇ ਵਚਨਬੱਧਤਾ ਦਾ ਇੱਕ ਹੋਰ ਮਹੱਤਵਪੂਰਨ ਸਬੂਤ ਹੈ।

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket