ਵੇਰਕਾ ਬਠਿੰਡਾ ਪਲਾਂਟ ਦੇ ਕਾਮਿਆਂ ਵੱਲੋਂ ਨਿਜੀਕਰਨ, ਤੇ ਨਵੇਂ ਟੈਂਡਰ ਨੂੰ ਲੈਕੇ ਬੋਰਡ ਆਫ਼ ਡਾਇਰੈਕਟਰਜ਼ ਦੀਆਂ ਕੋਠੀਆਂ ਅੱਗੇ 15 ਤਰੀਕ ਸੋਮਵਾਰ ਨੂੰ ਕੀਤਾ ਜਾਵੇਗਾ ਰੋਸ਼ ਪ੍ਰਦਰਸਨ
ਵੇਰਕਾ ਮਿਲਕ ਪਲਾਂਟ ਬਠਿੰਡਾ ਵਿੱਚ ਸਰਕਾਰ ਦੀ ਸ਼ਹਿ ‘ਤੇ ਕੀਤੇ ਜਾ ਰਹੇ ਕਥਿਤ ਨਿੱਜੀਕਰਨ ਅਤੇ ਆਊਟਸੋਰਸਿੰਗ (ਠੇਕੇਦਾਰੀ ਸਿਸਟਮ) ਰਾਹੀਂ ਹੋ ਰਹੀ ਨਵੀਂ ਭਰਤੀ ਖ਼ਿਲਾਫ਼ ਪਲਾਂਟ ਦੇ ਵਰਕਰਾਂ ਅਤੇ ਮੁਲਾਜ਼ਮ ਯੂਨੀਅਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਲਾਂਟ ਕਮੇਟੀ ਅਤੇ ਵਰਕਰਾਂ ਨੇ ਦੋਸ਼ ਲਾਇਆ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਬਾਹਰ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਜਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ।
ਕਿਉੰਕਿ ਵੇਰਕਾ ਦੇ ਪ੍ਰਬੰਧਕਾਂ ਵੱਲੋਂ ਨਵੇਂ ਟੈਂਡਰ ਕਰਕੇ ਪੁਰਾਣੇ ਵਰਕਰ ਨੂੰ ਜ਼ਬਰੀ ਛਾਂਟੀ ਕਰਨੀ ਸ਼ੁਰੂ ਕੀਤੀ ਹੈ ਇਸੇ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਆਉਂਦੀ 15 ਤਰੀਕ (ਸੋਮਵਾਰ) ਨੂੰ ਬਠਿੰਡਾ ਵਿਖੇ ਵੇਰਕਾ ਦੇ ਬੋਰਡ ਆਫ਼ ਡਾਇਰੈਕਟਰਜ਼ (BOD) ਦੀਆਂ ਕੋਠੀਆਂ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।ਵਰਕਰ ਆਗੂ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਵੇਰਕਾ ਬਠਿੰਡਾ ਪਲਾਂਟ ਵਿੱਚ ਪਿਛਲੇ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਬਜਾਏ, ਪ੍ਰਬੰਧਕਾਂ ਵੱਲੋਂ ਨਵੇਂ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਇਹਨਾਂ ਨਵੇਂ ਟੈਂਡਰਾਂ ਦੀ ਆੜ ਵਿੱਚ ਨਵੀਆਂ ਕੰਪਨੀਆਂ ਰਾਹੀਂ ਨਵੇਂ ਬੰਦਿਆਂ ਨੂੰ ਭਰਤੀ ਕੀਤਾ ਜਾ ਰਿਹਾ ਹੈ, ਜਿਸ ਨਾਲ ਪੁਰਾਣੇ ਅਤੇ ਤਜ਼ਰਬੇਕਾਰ ਵਰਕਰਾਂ ਦੇ ਰੁਜ਼ਗਾਰ ‘ਤੇ ਸਿੱਧੀ ਲੱਤ ਮਾਰੀ ਜਾ ਰਹੀ ਹੈ।
ਤੇ ਯੂਨੀਅਨ ਆਗੂਆ ਨੂੰ ਟਾਰਗੇਟ ਕਰਕੇ ਯੂਨੀਅਨ ਦੇ ਜਰਨਲ ਸਕੱਤਰ ਤੇ ਯੂਨੀਅਨ ਦੇ ਖਜਾਨਚੀ ਤੇ ਕਮੇਟੀ ਮੈਂਬਰ ਦੀਆ ਬਦਲੀਆ ਕੀਤੀਆ ਗਈਆ ਹਨ|ਯੂਨੀਅਨ ਨੇ ਸਰਕਾਰ ਅਤੇ ਮਿਲਕਫੈਡ ਪ੍ਰਬੰਧਕਾਂ ਦੀ ਦੋਹਰੀ ਨੀਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਹਿਕਾਰੀ ਅਦਾਰੇ ਵੇਰਕਾ ਨੂੰ ਹੌਲੀ-ਹੌਲੀ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਨਵੇਂ ਵਰਕਰਾਂ ਦੀ ਭਰਤੀ ਕਰਕੇ ਪੁਰਾਣੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਵਿੱਚ ਕਿਰਤ ਕਾਨੂੰਨਾਂ ਦੀਆ ਧੱਜੀਆ ਉਡਾਈਆ ਜਾ ਰਹੀਆ ਇਸ ਸਬੰਧੀ ਕਿਰਤ ਕਮਿਸ਼ਨਰ ਕੋਲ ਕੇਸ ਦਰਜ ਹੈ ਪਰ ਓ ਰਿਕਾਰਡ ਲਈ ਪਿੱਛਲੇ 5 6 ਮਹੀਨੇ ਤੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਇਸੇ ਲਈ ਸੋਮਵਾਰ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਜੇਕਰ ਫ਼ਿਰ ਵੀ ਟੈਂਡਰ ਰੱਦ ਤੇ ਵਰਕਰ ਦੀ ਬਹਾਲੀ ਨਹੀਂ ਕੀਤੀ ਜਾਂਦੀ ਤਾਂ ਯੂਨੀਅਨ ਵੱਲੋ ਸੰਘਰਸ਼ ਹੋਰ ਤੇਜ਼ ਕਰਕੇ ਆਰ-ਪਾਰ ਦੀ ਲੜਾਈ ਲਈ ਮਜ਼ਬੂਰ ਹੋਣਗੇ ਜਿਸਦੀ ਜਿੰਮੇਵਾਰੀ ਵੇਰਕਾ ਮਿਲਕ ਪਲਾਂਟ ਬਠਿੰਡਾ ਮਨੇਜਮੈਂਟ ਦੀ ਹੋਵੇਂਗੀ|




