13 ਦਸੰਬਰ ਨੂੰ ਡੋਮਾ ਪਰੀਸੰਗ ਵੱਲੋ ਦਿਲੀ ਵਿਖੇ ਸਵਿੰਧਾਨ ਬਚਾਓ ਦੇਸ਼ ਬਚਾਓ ਇਤਿਹਾਸਕ ਰੈਲੀ ਹੋਵੇਗੀ
ਪੰਜਾਬ ਤੋ ਹਜਾਰਾ ਵਰਕਰ ਡੋਮਾ ਪਰੀਸੰਗ ਦੀ ਸਵਿੰਧਾਨ ਬਚਾਓ ਰੈਲੀ ਵਿੱਚ ਜਾਣਗੇ ਗਹਿਰੀ

ਡੋਮਾ ਪਰੀਸੰਗ ਦੇ ਕੌਮੀ ਚੇਅਰਮੈਨ ਡਾਕਟਰ ਉਦਿਤ ਰਾਜ ਦੀ ਅਗਵਾਈ ਹੇਠ ਦੇਸ਼ ਦੇ 20 ਸੂਬਿਆ ਦੇ ਪ੍ਰਧਾਨਾ ਤੇ ਡੈਲੀਗੇਟਾ ਦੀ ਮੀਟਿੰਗ ਐਨ ਡੀ ਐਮ ਸੀ ਹਾਲ ਦਿਲੀ ਵਿਚ ਹੋਈ ਜਿਥੇ 13 ਦਸੰਬਰ ਨੂੰ ਦਿਲੀ ਦੇ ਰਾਮ ਲੀਲਾ ਮੈਦਾਨ ਵਿੱਚ ਸਵਿੰਧਾਨ ਬਚਾਓ ਦੇਸ਼ ਬਚਾਓ ਇਤਿਹਾਸਕ ਰੈਲੀ ਕੀਤੀ ਜਾਵੇਗੀ ਇਸ ਸਮਾਗਮ ਨੂੰ ਸੰਬੋਧਨ ਕਰਦਿਆ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਡੋਮਾ ਪਰੀਸੰਗ ਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਨੇ ਕਿਹਾ ਡੋਮਾ ਪਰੀਸੰਗ ਸਮਾਜ ਸੇਵੀ ਮਜਦੂਰ ਮੁਲਾਜ਼ਮ ਦਲਿਤ ਓਬੀਸੀ ਘਟਗਿਣਤੀਆ ਦੀਆ ਜਥੇਬੰਦੀਆ ਦਾ ਪਰੀਸੰਗ ਹੈ ਬਾਬਾ ਸਹਿਬ ਡਾਕਟਰ ਅੰਬੇਡਕਰ ਵੱਲੋ ਬਣਾਏ ਸਵਿੰਧਾਨ ਨੂੰ ਕੁਝ ਤਾਕਤਾ ਖਤਮ ਕਰਕੇ ਇਥੇ ਮੰਨੂਸਿਰਤੀ ਲਾਗੂ ਕਰਨਾ ਚਾਹੁੰਦੀਆ ਹਨ ਜੋ ਕਦੇ ਵੀ ਨਹੀ ਹੋਣ ਦੇਵਾਂਗੇ ਗਹਿਰੀ ਨੇ ਕਿਹਾ ਦਿਲੀ ਦੀ ਇਸ ਇਤਿਹਾਸਕ ਰੈਲੀ ਵਿੱਚ ਪੰਜਾਬ ਤੋ ਹਜਾਰਾ ਲੋਕ ਸਾਮਲ ਹੋਣਗੇ ਡਾ ਉਦਿਤ ਰਾਜ ਨੇ ਕਿਹਾ ਰਾਹੁਲ ਗਾਂਧੀ ਵੋਟ ਅਧਿਕਾਰ ਬਚਾਓ ਸਵਿੰਧਾਨ ਬਚਾਉਣ ਲਈ ਲੜਾਈ ਲੜ ਰਹੇ ਹਨ ਸਾਰੇ ਵਰਗਾ ਨੂੰ ਇਸ ਅੰਦੋਲਨ ਵਿੱਚ ਸਾਮਲ ਹੋ ਕੇ ਲੋਕਤੰਤਰ ਸਵਿੰਧਾਨ ਬਚਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਉਨਾ ਕਿਹਾ ਭਾਜਪਾ ਭਾਰਤ ਦੇਸ਼ ਵਿੱਚ ਦੇਵਤੇ ਤੇ ਅੰਧਵਿਸ਼ਵਾਸ ਤੇ ਧਾਰਮਿਕ ਨਫਰਤ ਪੈਦਾ ਕਰ ਰਹੀ ਹੈ ਤਾ ਜੋ ਚਲ ਰਹੇ ਅੰਦੋਲਨ ਨੂੰ ਕੁਰਾਹੇ ਪਾਇਆ ਜਾ ਸਕੇ ਭਾਜਪਾ ਦੇ ਘਟੀਆ ਮਨਸੁਬਿਆ ਨੂੰ ਕਾਮਯਾਬ ਨਹੀ ਹੋਣ ਦਿਆਂਗੇ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਹੋਰ ਅਗੂਆ ਨੇ ਵੀ ਹਿਸਾ ਲਿਆ





