ਫੇਸ-3 ਕਮਿਊਨਿਟੀ ਸੈਂਟਰ ਲੋਕਾਂ ਦੇ ਹਵਾਲੇ ਕੀਤਾ ਜਾਵੇ ਨਹੀਂ ਤਾਂ ਵਿੱਢਿਆ ਜਾਵੇਗਾ ਸੰਘਰਸ਼।
Facebook
X
WhatsApp

ਬਠਿੰਡਾ ਫੇਜ਼-3 ਕਮਿਊਨਿਟੀ ਸੈਂਟਰ ਸਰਕਾਰੀ ਵਿਭਾਗ ਨੂੰ ਦੇਣ ਦੇ ਵਿਰੋਧ ‘ਚ ਲੋਕਾਂ ਨੇ ਸੰਘਰਸ਼ ਦੀ ਦਿੱਤੀ ਚੇਤਾਵਨੀ

ਬਠਿੰਡਾ ਫੇਜ਼-3 ਕਮਿਊਨਿਟੀ ਸੈਂਟਰ ਸਰਕਾਰੀ ਵਿਭਾਗ ਨੂੰ ਦੇਣ ਦੇ ਵਿਰੋਧ 'ਚ ਲੋਕਾਂ ਨੇ ਸੰਘਰਸ਼ ਦੀ ਦਿੱਤੀ ਚੇਤਾਵਨੀ
ਬਠਿੰਡਾ ਫੇਜ਼-3 ਕਮਿਊਨਿਟੀ ਸੈਂਟਰ ਸਰਕਾਰੀ ਵਿਭਾਗ ਨੂੰ ਦੇਣ ਦੇ ਵਿਰੋਧ ‘ਚ ਲੋਕਾਂ ਨੇ ਸੰਘਰਸ਼ ਦੀ ਦਿੱਤੀ ਚੇਤਾਵਨੀ

ਬਠਿੰਡਾ ਸ਼ਹਿਰ ਦੇ ਫੇਜ਼-3 ਇਲਾਕੇ ਵਿੱਚ ਸਥਿਤ ਕਮਿਊਨਿਟੀ ਸੈਂਟਰ ਨੂੰ ਕਿਸੇ ਹੋਰ ਸਰਕਾਰੀ ਵਿਭਾਗ ਦੇ ਹਵਾਲੇ ਕਰਨ ਦੀ ਚਰਚਾ ਦੇ ਵਿਰੋਧ ਵਿੱਚ ਸਥਾਨਕ ਨਿਵਾਸੀਆਂ ਨੇ ਕੌਂਸਲਰ ਹਰਪਾਲ ਸਿੰਘ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਵਿਖੇ ਇਕੱਠ ਕਰਕੇ ਰੋਸ ਪ੍ਰਗਟਾਇਆ।

ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਕਮਿਊਨਿਟੀ ਸੈਂਟਰ ਬੀਡੀਏ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ, ਤਾਂ ਜੋ ਵਿਆਹ, ਸਮਾਜਿਕ ਅਤੇ ਧਾਰਮਿਕ ਸਮਾਗਮਾਂ ਲਈ ਲੋਕਾਂ ਨੂੰ ਦੂਰ ਨਾ ਜਾਣਾ ਪਵੇ। ਪਿਛਲੇ ਸਮੇਂ ਪਟਵਾਰਖਾਨੇ ਦੀ ਇਮਾਰਤ ਖਸਤਾ ਹਾਲ ਹੋਣ ਕਾਰਨ ਇਸ ਨੂੰ ਅਸਥਾਈ ਤੌਰ ‘ਤੇ ਕਮਿਊਨਿਟੀ ਸੈਂਟਰ ਵਿੱਚ ਸ਼ਿਫਟ ਕੀਤਾ ਗਿਆ ਸੀ। ਹੁਣ ਨਵਾਂ ਪਟਵਾਰਖਾਨਾ ਤਿਆਰ ਹੋਣ ਤੋਂ ਬਾਅਦ ਉਸ ਨੂੰ ਉੱਥੇ ਤਬਦੀਲ ਕੀਤਾ ਜਾਣਾ ਹੈ, ਪਰ ਕਮਿਊਨਿਟੀ ਸੈਂਟਰ ਨੂੰ ਕਿਸੇ ਹੋਰ ਸਰਕਾਰੀ ਵਿਭਾਗ ਨੂੰ ਦੇਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਬਠਿੰਡਾ ਫੇਜ਼-3 ਕਮਿਊਨਿਟੀ ਸੈਂਟਰ ਸਰਕਾਰੀ ਵਿਭਾਗ ਨੂੰ ਦੇਣ ਦੇ ਵਿਰੋਧ 'ਚ ਲੋਕਾਂ ਨੇ ਸੰਘਰਸ਼ ਦੀ ਦਿੱਤੀ ਚੇਤਾਵਨੀ
ਬਠਿੰਡਾ ਫੇਜ਼-3 ਕਮਿਊਨਿਟੀ ਸੈਂਟਰ ਸਰਕਾਰੀ ਵਿਭਾਗ ਨੂੰ ਦੇਣ ਦੇ ਵਿਰੋਧ ‘ਚ ਲੋਕਾਂ ਨੇ ਸੰਘਰਸ਼ ਦੀ ਦਿੱਤੀ ਚੇਤਾਵਨੀ

ਕੌਂਸਲਰ ਹਰਪਾਲ ਸਿੰਘ ਨੇ ਕਿਹਾ ਕਿ ਜਦੋਂ ਬੀਡੀਏ ਵੱਲੋਂ ਇਸ ਇਲਾਕੇ ਵਿੱਚ ਪਲਾਟ ਵੇਚੇ ਗਏ ਸਨ, ਉਸ ਵੇਲੇ ਕਮਿਊਨਿਟੀ ਸੈਂਟਰ ਵਰਗੀਆਂ ਸਹੂਲਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਸੀ। ਇਨ੍ਹਾਂ ਸਹੂਲਤਾਂ ਨੂੰ ਦੇਖਦੇ ਹੋਏ ਹੀ ਲੋਕਾਂ ਨੇ ਇੱਥੇ ਆਪਣੇ ਘਰ ਬਣਾਏ। ਉਨ੍ਹਾਂ ਕਿਹਾ ਕਿ ਜੇਕਰ ਕਮਿਊਨਿਟੀ ਸੈਂਟਰ ਕਿਸੇ ਵਿਭਾਗ ਨੂੰ ਦੇ ਦਿੱਤਾ ਗਿਆ ਤਾਂ ਇਲਾਕਾ ਨਿਵਾਸੀਆਂ ਨੂੰ ਆਪਣੇ ਸਮਾਜਿਕ ਪ੍ਰੋਗਰਾਮਾਂ ਲਈ ਮਹਿੰਗੇ ਮੈਰਿਜ ਪੈਲੇਸਾਂ ਜਾਂ ਹੋਟਲਾਂ ਦਾ ਰੁਖ ਕਰਨਾ ਪਵੇਗਾ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਲਿਖਤੀ ਪੱਤਰ ਭੇਜ ਚੁੱਕੇ ਹਨ ਅਤੇ ਮੰਗ ਕੀਤੀ ਹੈ ਕਿ ਕਮਿਊਨਿਟੀ ਸੈਂਟਰ ਨੂੰ ਮੁੜ ਲੋਕਾਂ ਦੇ ਹਵਾਲੇ ਕੀਤਾ ਜਾਵੇ।

ਮਹੱਲਾ ਨਿਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਵੀ ਕਮਿਊਨਿਟੀ ਸੈਂਟਰ ਕਿਸੇ ਸਰਕਾਰੀ ਵਿਭਾਗ ਦੇ ਅਧੀਨ ਰਹਿੰਦਾ ਹੈ ਤਾਂ ਉਸ ਦੀ ਸੰਭਾਲ ਢੰਗ ਨਾਲ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਮਾਰਤ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ।

ਅੰਤ ਵਿੱਚ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਮਿਊਨਿਟੀ ਸੈਂਟਰ ਨੂੰ ਸਿਰਫ਼ ਲੋਕਾਂ ਦੇ ਸਮਾਜਿਕ ਅਤੇ ਪਰਿਵਾਰਕ ਪ੍ਰੋਗਰਾਮਾਂ ਲਈ ਹੀ ਰਾਖਵਾਂ ਰੱਖਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਸੈਂਟਰ ਕਿਸੇ ਹੋਰ ਸਰਕਾਰੀ ਵਿਭਾਗ ਨੂੰ ਦਿੱਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।

kalyantvnews

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket