ਚੰਡੀਗੜ੍ਹ : ਚੰਡੀਗੜ੍ਹ ਵਿੱਚ ਸਾਈਬਰ ਥਾਣਾ ਪੁਲਿਸ ਨੇ ਇੱਕ ਜੱਜ ਨੂੰ ਬਲੈਕਮੇਲ ਕਰਕੇ 2 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮਾਂ ਦੀ ਪਹਿਚਾਣ ਰੋਹਤਕ ਨਿਵਾਸੀ ਵਕੀਲ ਮੋਹਿਤ ਵਰਮਾ ਅਤੇ ਉਸਦੇ ਸਾਥੀ ਯਾਸ਼ਿਮ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਸ਼ੀਆਂ ਖ਼ਿਲਾਫ਼ ਐਫਆਈਆਰ ਨੰਬਰ 38 ਦਰਜ ਕੀਤੀ ਗਈ ਹੈ।ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਜੱਜ ਦੇ ਖ਼ਿਲਾਫ਼ ਅਪਤੀਜਨਕ ਵੀਡੀਓ ਦੇ ਆਧਾਰ ‘ਤੇ ਬਲੈਕਮੇਲਿੰਗ ਕਰਦੇ ਹੋਏ 2 ਕਰੋੜ ਰੁਪਏ ਦੀ ਮੰਗ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਕੋਲ ਕਥਿਤ ਤੌਰ ‘ਤੇ ਅਪਤੀਜਨਕ ਵੀਡੀਓ ਮੌਜੂਦ ਸੀ, ਜਿਸ ਰਾਹੀਂ ਉਹ ਜੱਜ ‘ਤੇ ਦਬਾਅ ਬਣਾਕੇ ਵੱਡੀ ਰਕਮ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸਨ।




