ਆਮ ਆਦਮੀ ਕਲੀਨਿਕ ਕਰਮਚਾਰੀਆਂ ਦੀ ਹੜਤਾਲ ਖਤਮ, ਓਪੀਡੀ ਸੇਵਾਵਾਂ ਮੁੜ ਸ਼ੁਰੂ

ਆਮ ਆਦਮੀ ਕਲੀਨਿਕ ਕਰਮਚਾਰੀਆਂ ਦੀ ਹੜਤਾਲ ਖਤਮ, ਓਪੀਡੀ ਸੇਵਾਵਾਂ ਮੁੜ ਸ਼ੁਰੂ
Facebook
X
WhatsApp

ਆਮ ਆਦਮੀ ਕਲੀਨਿਕ ਕਰਮਚਾਰੀਆਂ ਦੀ ਹੜਤਾਲ ਖਤਮ, ਓਪੀਡੀ ਸੇਵਾਵਾਂ ਮੁੜ ਸ਼ੁਰੂ

 

ਪੰਜਾਬ ਭਰ ਵਿੱਚ 27 ਜੁਲਾਈ ਨੂੰ ਆਮ ਆਦਮੀ ਕਲੀਨਿਕਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਤੋਂ ਬਾਅਦ ਐਨ.ਐੱਚ.ਐੱਮ. ਦੇ ਕਾਰਜਕਾਰੀ ਮੈਨੇਜਿੰਗ ਡਾਇਰੈਕਟਰ ਆਈਏਐਸ ਸਾਕਸ਼ੀ ਸਾਹਨੀ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਹਤਿੰਦਰ ਕੌਰ ਨਾਲ ਸਾਂਝਾ ਫਰੰਟ ਦੀ ਮੀਟਿੰਗ ਹੋਈ।

ਮੀਟਿੰਗ ਦੌਰਾਨ ਵਿਭਾਗ ਨੇ ਕਰਮਚਾਰੀਆਂ ਦੀ ਇੱਕ ਮੁੱਖ ਮੰਗ ਮੰਨਦੇ ਹੋਏ ਭਵਿੱਖ ਵਿੱਚ ਹੋਣ ਵਾਲੀਆਂ ਭਰਤੀਆਂ ਅਤੇ ਪ੍ਰੀਖਿਆਵਾਂ ਵਿੱਚ ਕੰਮ ਦੇ ਤਜ਼ਰਬੇ (Work Experience) ਦੇ ਅੰਕ ਦੇਣ ਦਾ ਨੋਟਿਸ ਜਾਰੀ ਕੀਤਾ ਹੈ।

ਬਾਕੀ ਮੰਗਾਂ, ਜਿਵੇਂ ਕਿ ਡੀਐਚਐੱਸ ਅਧੀਨ ਕਰਨ, ਪੂਰੇ ਮਹੀਨੇ ਦੀ ਤਨਖ਼ਾਹ, ਗਜ਼ਟਿਡ ਅਤੇ ਐਤਵਾਰ ਦੀਆਂ ਛੁੱਟੀਆਂ ਦਾ ਭੁਗਤਾਨ ਅਤੇ ਸਾਲਾਨਾ ਤਨਖ਼ਾਹ ਵਾਧੇ ਸਬੰਧੀ ਫਾਈਲਾਂ ਹਾਲੇ ਵੀ ਸਿਹਤ ਅਤੇ ਵਿੱਤ ਵਿਭਾਗ ਕੋਲ ਵਿਚਾਰ ਅਧੀਨ ਹਨ। ਮੈਨੇਜਿੰਗ ਡਾਇਰੈਕਟਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਮੰਗਾਂ ਦੇ ਹੱਲ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ।

ਮਰੀਜ਼ਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਨੇ ਹੜਤਾਲ ਫਿਲਹਾਲ ਵਾਪਸ ਲੈਂਦਿਆਂ ਅੱਜ ਤੋਂ ਸਾਰੀਆਂ ਓਪੀਡੀ ਸੇਵਾਵਾਂ ਮੁੜ ਪਹਿਲਾਂ ਵਾਂਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਫਰੰਟ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 12 ਅਗਸਤ 2026 ਤੱਕ ਬਾਕੀ ਜਾਇਜ਼ ਮੰਗਾਂ ਦਾ ਲਿਖਤੀ ਅਤੇ ਠੋਸ ਹੱਲ ਨਾ ਕੀਤਾ ਗਿਆ ਤਾਂ ਉਹ ਅਗਲੇ ਸੰਘਰਸ਼ ਦਾ ਐਲਾਨ ਕਰੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

kalyantvpunjab

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket