ਸੰਡੇ ਸੇਲ ਬਾਜ਼ਾਰ 'ਤੇ ਸੰਕਟ, ਨਗਰ ਨਿਗਮ ਦੀ ਸਖ਼ਤੀ ਨਾਲ ਦੁਕਾਨਦਾਰਾਂ ਦੀ ਵਧੀ ਚਿੰਤਾ
Facebook
X
WhatsApp

ਸੰਡੇ ਸੇਲ ਬਾਜ਼ਾਰ ‘ਤੇ ਸੰਕਟ, ਨਗਰ ਨਿਗਮ ਦੀ ਸਖ਼ਤੀ ਨਾਲ ਦੁਕਾਨਦਾਰਾਂ ਦੀ ਵਧੀ ਚਿੰਤਾ

ਸੰਡੇ ਸੇਲ ਬਾਜ਼ਾਰ 'ਤੇ ਸੰਕਟ, ਨਗਰ ਨਿਗਮ ਦੀ ਸਖ਼ਤੀ ਨਾਲ ਦੁਕਾਨਦਾਰਾਂ ਦੀ ਵਧੀ ਚਿੰਤਾ
ਸੰਡੇ ਸੇਲ ਬਾਜ਼ਾਰ ‘ਤੇ ਸੰਕਟ, ਨਗਰ ਨਿਗਮ ਦੀ ਸਖ਼ਤੀ ਨਾਲ ਦੁਕਾਨਦਾਰਾਂ ਦੀ ਵਧੀ ਚਿੰਤਾ

 

ਬਠਿੰਡਾ ਵਿੱਚ ਲੱਗਣ ਵਾਲੇ ਸੰਡੇ ਸੇਲ ਬਾਜ਼ਾਰ ‘ਤੇ ਹੁਣ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਡਿਆਂ ਦੀ ਲਿਸਟ ਤਿਆਰ ਕਰਕੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਐਤਵਾਰ ਤੋਂ ਇਸ ਥਾਂ ‘ਤੇ ਕੋਈ ਵੀ ਅੱਡਾ ਨਾ ਲਗਾਇਆ ਜਾਵੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਸਮਾਨ ਵੀ ਜ਼ਬਤ ਕੀਤਾ ਜਾ ਸਕਦਾ ਹੈ।

ਨਗਰ ਨਿਗਮ ਦੇ ਇੰਸਪੈਕਟਰ ਸਾਹਿਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ ਵਿੱਚ ਅੱਡੇ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਇਸ ਸਬੰਧੀ ਲੋਕਾਂ ਵੱਲੋਂ ਲਿਖਤੀ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ ਹਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਸੰਡੇ ਸੇਲ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਫ਼ੈਸਲੇ ‘ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਨ੍ਹਾਂ ਐਤਵਾਰ ਵਾਲੇ ਅੱਡਿਆਂ ਨਾਲ ਹੀ ਚੱਲਦਾ ਹੈ। ਜੇ ਇਹ ਅੱਡੇ ਹਟਾ ਦਿੱਤੇ ਗਏ ਤਾਂ ਉਨ੍ਹਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਜਾਵੇਗਾ।

ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਨੂੰ ਅਮਰੀਕ ਸਿੰਘ ਰੋਡ ਤੋਂ ਹਟਾਇਆ ਗਿਆ ਸੀ ਅਤੇ ਹੁਣ ਮੌਜੂਦਾ ਥਾਂ ਤੋਂ ਵੀ ਹਟਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਕੰਮ-ਕਾਰ ਚੱਲਣਾ ਸ਼ੁਰੂ ਹੁੰਦਾ ਹੈ, ਉਸੇ ਸਮੇਂ ਅੱਡੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਹਾਲਾਂਕਿ ਦੁਕਾਨਦਾਰਾਂ ਨੇ ਇਹ ਵੀ ਮੰਨਿਆ ਕਿ ਕੁਝ ਲੋਕ ਅੱਡੇ ਸੜਕ ਵੱਲ ਅੱਗੇ ਲਗਾ ਦਿੰਦੇ ਹਨ, ਜਿਸ ਨਾਲ ਰਸਤਾ ਤੰਗ ਹੋ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰ ਨੂੰ ਸੰਡੇ ਸੇਲ ਦੇ ਦੁਕਾਨਦਾਰਾਂ ਲਈ ਕੋਈ ਵੱਖਰਾ ਅਤੇ ਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਵੀ ਦਿੱਕਤ ਨਾ ਆਵੇ ਅਤੇ ਛੋਟੇ ਵਪਾਰੀਆਂ ਦੀ ਰੋਜ਼ੀ-ਰੋਟੀ ਵੀ ਬਰਕਰਾਰ ਰਹੇ।

kalyantvpunjab

ਸੰਡੇ ਸੇਲ ਬਾਜ਼ਾਰ 'ਤੇ ਸੰਕਟ, ਨਗਰ ਨਿਗਮ ਦੀ ਸਖ਼ਤੀ ਨਾਲ ਦੁਕਾਨਦਾਰਾਂ ਦੀ ਵਧੀ ਚਿੰਤਾ
ਸੰਡੇ ਸੇਲ ਬਾਜ਼ਾਰ ‘ਤੇ ਸੰਕਟ, ਨਗਰ ਨਿਗਮ ਦੀ ਸਖ਼ਤੀ ਨਾਲ ਦੁਕਾਨਦਾਰਾਂ ਦੀ ਵਧੀ ਚਿੰਤਾ

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket