ਬਠਿੰਡਾ ‘ਚ ਫਲਿੱਪਕਾਰਟ ਦੇ ਗੋਦਾਮ ‘ਚ ਕਰੋੜਾਂ ਦੀ ਚੋਰੀ, ਪਤੀ-ਪਤਨੀ ਤੇ ਪਿਓ-ਪੁੱਤ ਦੀ ਭੂਮਿਕਾ ਆਈ ਸਾਹਮਣੇ

Facebook
X
WhatsApp

ਬਠਿੰਡਾ ‘ਚ ਫਲਿੱਪਕਾਰਟ ਦੇ ਗੋਦਾਮ ‘ਚ ਕਰੋੜਾਂ ਦੀ ਚੋਰੀ, ਪਤੀ-ਪਤਨੀ ਤੇ ਪਿਓ-ਪੁੱਤ ਦੀ ਭੂਮਿਕਾ ਆਈ ਸਾਹਮਣੇ

ਬਠਿੰਡਾ 'ਚ ਫਲਿੱਪਕਾਰਟ ਦੇ ਗੋਦਾਮ 'ਚ ਕਰੋੜਾਂ ਦੀ ਚੋਰੀ, ਪਤੀ-ਪਤਨੀ ਤੇ ਪਿਓ-ਪੁੱਤ ਦੀ ਭੂਮਿਕਾ ਆਈ ਸਾਹਮਣੇ
ਬਠਿੰਡਾ ‘ਚ ਫਲਿੱਪਕਾਰਟ ਦੇ ਗੋਦਾਮ ‘ਚ ਕਰੋੜਾਂ ਦੀ ਚੋਰੀ, ਪਤੀ-ਪਤਨੀ ਤੇ ਪਿਓ-ਪੁੱਤ ਦੀ ਭੂਮਿਕਾ ਆਈ ਸਾਹਮਣੇ

ਆਨਲਾਈਨ ਸ਼ਾਪਿੰਗ ਕੰਪਨੀ ਫਲਿੱਪਕਾਰਟ ਦੇ ਗੋਦਾਮ ਵਿੱਚੋਂ ਕਰੋੜਾਂ ਰੁਪਏ ਦੇ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 4 ਕਰੋੜ 58 ਲੱਖ ਰੁਪਏ ਦੱਸੀ ਜਾ ਰਹੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਗੋਦਾਮ ਵਿੱਚ ਇਹ ਵੱਡੀ ਚੋਰੀ ਹੋਈ, ਉਹ ਕਰੀਬ 20 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ। ਮੁੱਢਲੀ ਜਾਂਚ ਮੁਤਾਬਕ ਇਸ ਮਾਮਲੇ ਵਿੱਚ ਕੰਪਨੀ ਦੇ ਅੰਦਰ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਸਾਹਮਣੇ ਆਈ ਹੈ।

ਇਸ ਮਾਮਲੇ ਵਿੱਚ ਪਤੀ-ਪਤਨੀ ਅਤੇ ਪਿਓ-ਪੁੱਤ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆਈ ਹੈ। ਪੁਲਿਸ ਵੱਲੋਂ ਕਈ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਜਾਂਚ ਦੌਰਾਨ ਚੋਰੀ ਦੇ ਤਰੀਕੇ ਬਾਰੇ ਵੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਫਰਜ਼ੀ ਆਈਡੀਜ਼ ਰਾਹੀਂ ਮੋਬਾਈਲ ਫ਼ੋਨਾਂ ਦੇ ਆਰਡਰ ਕੀਤੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰੱਦ ਕਰ ਦਿੱਤਾ। ਇਸ ਕਾਰਨ ਇਹ ਮੋਬਾਈਲ ਗਾਹਕਾਂ ਤੱਕ ਡਿਲੀਵਰ ਹੋਣ ਦੀ ਬਜਾਏ ਗੋਦਾਮ ਵਿੱਚ ਹੀ ਇਕੱਠੇ ਹੁੰਦੇ ਰਹੇ।

ਇਸ ਤੋਂ ਬਾਅਦ ਕਥਿਤ ਤੌਰ ‘ਤੇ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਨੇ ਗੋਦਾਮ ਵਿੱਚ ਰੱਖੇ ਮੋਬਾਈਲ ਫ਼ੋਨਾਂ ਦੀ ਵੀਡੀਓ ਬਣਾ ਕੇ ਆਪਣੇ ਸਾਥੀ ਨੂੰ ਭੇਜੀ। ਇਸ ਜਾਣਕਾਰੀ ਦੇ ਆਧਾਰ ‘ਤੇ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਡੀਐੱਸਪੀ-ਡੀ ਸੰਦੀਪ ਸਿੰਘ ਭਾਟੀ ਵੱਲੋਂ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਕਰੋੜਾਂ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਨੂੰ ਕਦੋਂ ਤੱਕ ਗ੍ਰਿਫ਼ਤਾਰ ਕਰਦੀ ਹੈ ਅਤੇ ਚੋਰੀ ਹੋਇਆ ਸਾਮਾਨ ਕਿੰਨਾ ਬਰਾਮਦ ਕੀਤਾ ਜਾਂਦਾ ਹੈ।

kalyantvpunjab

Leave a Reply

Your email address will not be published. Required fields are marked *

The specified slider is trashed.

Daily Astrology

Weather Update

Air Quality Index

Share Market

Gold and Silver price

Live Cricket